ਕੋਸਮੋ ਟਾਟਾ ਅਤੇ ਆਖਰੀ ਉਮੀਦ ਐਨਜੀਓ ਵੱਲੋਂ ਖੂਨਦਾਨ ਕੈਂਪ Post author:Ramesh Kumar Post published:September 17, 2025 Post category:Frontline news channel / Jalandhar Post comments:0 Comments ਜਲੰਧਰ 17 ਸਿਤੰਬਰ (ਰਮੇਸ਼ ਕੁਮਾਰ) ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਆਖਰੀ ਉਮੀਦ ਸੰਸਥਾ ਅਤੇ ਕੋਸਮੋ ਟਾਟਾ ਜੀਟੀ ਰੋਡ ਜਲੰਧਰ ਵੱਲੋਂ ਇੱਕ ਸਾਂਝਾ ਮੈਡੀਕਲ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਡੋਨਰ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਇਆ ਗਿਆ ਇਸ ਮੌਕੇ ਤੇ ਆਖਰੀ ਉਮੀਦ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਖੂਨਦਾਨ ਤੋਂ ਉੱਪਰ ਕੋਈ ਦਾਨ ਨਹੀਂ ਹੈ ਖੂਨ ਦਾਨ ਕਰਨ ਨਾਲ ਕਿਸੇ ਦੀ ਜਿੰਦਗੀ ਬਚ ਸਕਦੀ ਹੈ ਜੋ ਅਸੀਂ ਖੂਨ ਡੋਨੇਟ ਕਰਦੇ ਹਾਂ ਤਕਰੀਬਨ 48 ਘੰਟਿਆਂ ਵਿੱਚ ਹੀ ਸਰੀਰ ਦੇ ਵਿੱਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਕੋਸਮੋ ਟਾਟਾ ਦੇ ਐਮਡੀ ਰਾਘਵ ਜੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਦੱਸਣ ਯੋਗ ਹੈ ਰਾਗਵ ਜੀ ਵੱਲੋਂ ਥੋੜੇ ਦਿਨ ਪਹਿਲਾਂ ਹੜ ਪੀੜਤਾਂ ਵਾਸਤੇ ਤਕਰੀਬਨ 1000 ਮੈਡੀਕਲ ਕਿੱਟਾਂ ਦੀ ਸੇਵਾ ਵੀ ਭੇਜੀ ਗਈ ਸੀ। ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਚੈੱਕ ਅਪ ਵੀ ਕੀਤੇ ਗਏ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਤਕਰੀਬਨ 65 ਡੋਨਰ ਵੱਲੋਂ ਖੂਨਦਾਨ ਕੀਤਾ ਗਿਆ। Blood donation camp by Cosmo Tata and Last Hope NGO 106 Tags: Blood donation camp by Cosmo Tata and Last Hope NGO You Might Also Like मशहूर सूफी गायक हंस राज हंस को सदमा, टूटा दुखों का पहाड़ April 2, 2025 20 वर्षीय युवती का अपहरण, परिवार का रो-रो कर बुरा हाल January 6, 2023 जालंधर के इस इलाके में चली गोली, मची अफरा-तफरी February 1, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.