ਜਲੰਧਰ ਮਿੱਠਾਪੁਰ ”ਚ ਖੇਡ ਰਹੇ ਬੱਚਿਆਂ ਨੂੰ ਹਲਕੇ ਕੁੱਤੇ ਨੇ ਵੱਢਿਆ ਥਾਣੇ ਚ ਹੋਇਆ ਹੰਗਾਮਾ Post author:Ramesh Kumar Post published:September 12, 2024 Post category:Other Post comments:0 Comments ਜਲੰਧਰ (ਨਵਦੀਪ) : ਮਿੱਠਾਪੁਰ ਵਿਚ ਖੇਡ ਰਹੇ ਬੱਚਿਆਂ ’ਤੇ ਇਕ ਪਾਲਤੂ ਹਲਕੇ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਲਗਭਗ 3 ਬੱਚਿਆਂ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਇਲਾਕਾ ਵਾਸੀ ਥਾਣਾ ਨੰਬਰ 7 ਵਿਚ ਇਕੱਠੇ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਅੱਧਾ ਦਰਜਨ ਤੋਂ ਵੀ ਜ਼ਿਆਦਾ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਕੁੱਤਾ ਹਲਕ ਗਿਆ ਅਤੇ ਉਸਨੇ ਉਸ ਨੂੰ ਖੁੱਲ੍ਹਾ ਛੱਡ ਦਿੱਤਾ। ਆਏ ਦਿਨ ਉਹ ਕਿਸੇ ਨਾ ਕਿਸੇ ਨੂੰ ਵੱਢ ਦਿੰਦਾ ਹੈ, ਜਿਸਨੇ ਬੁੱਧਵਾਰ ਨੂੰ ਵੀ ਘਰਾਂ ਦੇ ਬਾਹਰ ਖੇਡ ਰਹੇ ਬੱਚਿਆਂ ਨੂੰ ਵੱਢ ਦਿੱਤਾ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਪਰਿਵਾਰ ਵਾਲਿਆਂ ’ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਵੱਢਣ ਨਾਲ ਜ਼ਖਮੀ ਹੋਏ ਬੱਚਿਆਂ ਅਤੇ ਹੋਰਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਥਾਨਕ ਲੋਕ ਥਾਣਾ ਨੰਬਰ 7 ਵਿਚ ਪਹੁੰਚ ਗਏ। ਸੰਦੀਪ ਅਤੇ ਹੋਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁੱਤਿਆਂ ਦੇ ਕੇਅਰਟੇਕਰ ਨੂੰ ਕਹਿੰਦੇ ਹਨ ਤਾਂ ਉਹ ਉਨ੍ਹਾਂ ਨਾਲ ਲੜਾਈ-ਝਗੜਾ ਕਰਦਾ ਹੈ। ਲੋਕਾਂ ਨੇ ਬੁੱਧਵਾਰ ਰਾਤ ਥਾਣੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਤੋਂ ਇਸ ਮਾਮਲੇ ਦਾ ਹੱਲ ਕੱਢਣ ਦੀ ਮੰਗ ਕੀਤੀ। There was a commotion in Jalandhar police station after a light dog bit the children playing in Mithapur 1,176 You Might Also Like 20 वर्षीय युवती का अपहरण, परिवार का रो-रो कर बुरा हाल January 6, 2023 दिव्य ज्योति जाग्रति संस्थान नूरमहल आश्रम में मासिक भंडारे का आयोजन किया गया September 11, 2024 जालंधर के डी.सी. ऑफिस के बाहर गरमाया माहौल, जानें क्या है मामला June 5, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.