ਜਲੰਧਰ ਡੀ ਏ ਵੀ ਫਲਾਈਓਵਰ ਤੇ ਲੁਟੇਰਿਆਂ ਨੇ ਦਾਤਰ ਮਾਰ ਕੇ ਬਜ਼ੁਰਗ ਨੂੰ ਵੱਢਿਆ ਤੇ ਨਕਦੀ ਖੋਹੀ Post author:Ramesh Kumar Post published:December 21, 2023 Post category:Crime / Frontline news channel / Jalandhar Post comments:0 Comments ਜਲੰਧਰ 21 ਦਿਸੰਬਰ (ਰਮੇਸ਼ ਕੁਮਾਰ)- ਡੀ.ਏ.ਵੀ. ਫਲਾਈਓਵਰ ’ਤੇ ਇਕ ਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਬਾਈਕ ਸਵਾਰ 3 ਲੁਟੇਰਿਆਂ ਤੇ ਇਕ ਮਹਿਲਾ ਲੁਟੇਰਨ ਨੇ ਉਸ ’ਤੇ ਦਾਤ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਜੇਬ ’ਚੋਂ ਪੈਸੇ ਲੁੱਟ ਲਏ। ਬਜ਼ੁਰਗ ਸਾਈਕਲ ਸਵਾਰ ਦਾਤ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਉਕਤ ਗੈਂਗ ਨੇ ਉਸ ਨੂੰ ਰੋਕਿਆ ਸੀ ਪਰ ਉਸ ਕੋਲੋਂ ਕੁਝ ਨਹੀਂ ਮਿਲਿਆ, ਜਿਸ ਕਾਰਨ ਉਹ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ ਸਨ। ਦੋਸ਼ ਹੈ ਕਿ ਇਹ ਤਿੰਨੇ ਲੁਟੇਰੇ ਤੇ ਇਕ ਲੜਕੀ 2 ਮੋਟਰਸਾਈਕਲਾਂ ’ਤੇ ਆਏ ਸਨ। ਜਿਵੇਂ ਹੀ ਉਹ ਡੀ.ਏ.ਵੀ. ਫਲਾਈਓਵਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਸਾਈਕਲ ਰੋਕ ਲਿਆ ਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਰਜਿੰਦਰ ਨੇ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸ ’ਤੇ ਦਾਤਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਨਾਲ ਫੜ ਲਿਆ, ਜਿਸ ਕਾਰਨ ਉਸ ਦਾ ਹੱਥ ਜ਼ਖਮੀ ਹੋ ਗਿਆ। ਲੁਟੇਰਿਆਂ ਨੇ ਜੇਬ ਦੀ ਤਲਾਸ਼ੀ ਲਈ ਤੇ ਸਾਰੇ ਪੈਸੇ ਕੱਢ ਕੇ ਫਰਾਰ ਹੋ ਗਏ। ਲੁਟੇਰਿਆਂ ਦਾ ਇਹੀ ਗਰੁੱਪ ਪਹਿਲਾਂ ਸਕਾਰਪੀਓ ’ਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। At Jalandhar DAV flyover, robbers hacked an elderly man and stole cash 1,442 You Might Also Like Breaking: पंजाब में नगर कौंसिल और पंचायत चुनाव घोषित August 3, 2023 विवाह से लौटते हुए घटा दर्दनाक हादसा, 2 नौजवानों समेत 3 की मौत January 23, 2022 पूर्व पार्षद विक्की कालिया Suicide Case में पूर्व विधायक सहित अन्यों पर मामला दर्ज January 30, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.