ਜਲੰਧਰ ਡੀ ਏ ਵੀ ਫਲਾਈਓਵਰ ਤੇ ਲੁਟੇਰਿਆਂ ਨੇ ਦਾਤਰ ਮਾਰ ਕੇ ਬਜ਼ੁਰਗ ਨੂੰ ਵੱਢਿਆ ਤੇ ਨਕਦੀ ਖੋਹੀ Post author:Ramesh Kumar Post published:December 21, 2023 Post category:Crime / Frontline news channel / Jalandhar Post comments:0 Comments ਜਲੰਧਰ 21 ਦਿਸੰਬਰ (ਰਮੇਸ਼ ਕੁਮਾਰ)- ਡੀ.ਏ.ਵੀ. ਫਲਾਈਓਵਰ ’ਤੇ ਇਕ ਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਬਾਈਕ ਸਵਾਰ 3 ਲੁਟੇਰਿਆਂ ਤੇ ਇਕ ਮਹਿਲਾ ਲੁਟੇਰਨ ਨੇ ਉਸ ’ਤੇ ਦਾਤ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਜੇਬ ’ਚੋਂ ਪੈਸੇ ਲੁੱਟ ਲਏ। ਬਜ਼ੁਰਗ ਸਾਈਕਲ ਸਵਾਰ ਦਾਤ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਉਕਤ ਗੈਂਗ ਨੇ ਉਸ ਨੂੰ ਰੋਕਿਆ ਸੀ ਪਰ ਉਸ ਕੋਲੋਂ ਕੁਝ ਨਹੀਂ ਮਿਲਿਆ, ਜਿਸ ਕਾਰਨ ਉਹ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ ਸਨ। ਦੋਸ਼ ਹੈ ਕਿ ਇਹ ਤਿੰਨੇ ਲੁਟੇਰੇ ਤੇ ਇਕ ਲੜਕੀ 2 ਮੋਟਰਸਾਈਕਲਾਂ ’ਤੇ ਆਏ ਸਨ। ਜਿਵੇਂ ਹੀ ਉਹ ਡੀ.ਏ.ਵੀ. ਫਲਾਈਓਵਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਸਾਈਕਲ ਰੋਕ ਲਿਆ ਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਰਜਿੰਦਰ ਨੇ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸ ’ਤੇ ਦਾਤਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਨਾਲ ਫੜ ਲਿਆ, ਜਿਸ ਕਾਰਨ ਉਸ ਦਾ ਹੱਥ ਜ਼ਖਮੀ ਹੋ ਗਿਆ। ਲੁਟੇਰਿਆਂ ਨੇ ਜੇਬ ਦੀ ਤਲਾਸ਼ੀ ਲਈ ਤੇ ਸਾਰੇ ਪੈਸੇ ਕੱਢ ਕੇ ਫਰਾਰ ਹੋ ਗਏ। ਲੁਟੇਰਿਆਂ ਦਾ ਇਹੀ ਗਰੁੱਪ ਪਹਿਲਾਂ ਸਕਾਰਪੀਓ ’ਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। At Jalandhar DAV flyover, robbers hacked an elderly man and stole cash 1,432 You Might Also Like दिव्य ज्योति जाग्रति संस्थान द्वारा “आओ तनाव दूर करें” मुहिम की शुरुआत हुई August 7, 2023 कोरोना टेस्ट के अधिक पैसे वसूलने पर अब इस सेंटर के खिलाफ FIR की सिफारिश June 18, 2021 पंजाब में एक जुलाई से मिलेगी 300 यूनिट मुफ्त बिजली April 16, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.