ਜਲੰਧਰ ਚ ਪਤੀ ਨੇ ਪਤਨੀ ਨੂੰ ਬਾਥਰੂਮ ਚ ਜਾਣ ਦਾ ਬਹਾਨਾ ਲਾ ਕੇ ਕੀਤੀ ਖੁਦਕੁਸ਼ੀ, ਮ੍ਰਿਤਕ ਨੂੰ ਦੇਖ਼ ਕੇ ਸੱਭ ਦੇ ਉੱਡੇ ਹੋਸ਼ Post author:Ramesh Kumar Post published:December 5, 2023 Post category:Crime / Frontline news channel / Jalandhar / Suicide Post comments:0 Comments 5 ਦਿਸੰਬਰ (ਰਮੇਸ਼ ਕੁਮਾਰ) ਜਲੰਧਰ ਹਾਈਟਸ ਪੁਲਸ ਚੌਕੀ ਅਧੀਨ ਪੈਂਦੇ ਇਲਾਕੇ ’ਚ 40 ਸਾਲਾ ਇਕ ਵਿਅਕਤੀ ਨੇ ਸਵੇਰੇ 5.30 ਵਜੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬਾਥਰੂਮ ਜਾ ਰਿਹਾ ਹੈ ਅਤੇ ਇਸੇ ਦੌਰਾਨ ਉਸਨੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਦੇਖਿਆ ਕਿ ਮ੍ਰਿਤਕ ਰਿਤੇਸ਼ ਕੋਹਲੀ ਪੁੱਤਰ ਸਤੀਸ਼ ਕੋਹਲੀ ਦੀ ਲਾਸ਼ ਖੂਨ ’ਚ ਲਥਪਥ ਹਾਲਤ ’ਚ ਜ਼ਮੀਨ ’ਤੇ ਪਈ ਹੋਈ ਸੀ। ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਸਦਰ ਜਮਸ਼ੇਰ ਦੇ ਮੁਖੀ ਇੰਸ. ਭਰਤ ਮਸੀਹ ਲੱਧੜ ਅਤੇ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਉੱਪਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਰਿਤੇਸ਼ ਕੋਹਲੀ ਨਿਵਾਸੀ ਐੱਮ ਬਲਾਕ ਏ. ਜੀ. ਆਈ. ਫਲੈਟਸ ਜਲੰਧਰ ਹਾਈਟਸ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਐੱਸ. ਐੱਚ. ਓ. ਸਦਰ ਨੇ ਕਿਹਾ ਕਿ ਰਿਤੇਸ਼ ਕੋਹਲੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ। ਉਸਦੇ ਪਿਤਾ ਸਤੀਸ਼ ਕੋਹਲੀ ਨੇ ਵੀ ਬੇਟੇ ਦੀ ਮੌਤ ਨੂੰ ਲੈ ਕੇ ਕਿਸੇ ’ਤੇ ਕੋਈ ਸ਼ੱਕ ਨਹੀਂ ਪ੍ਰਗਟਾਇਆ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕਰਵਾਈ ਹੈ, ਜਿਸ ਕਾਰਨ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਤੋਂ ਉਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਰਿਤੇਸ਼ ਕੋਹਲੀ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਸਰੁਚੀ ਕੋਹਲੀ, ਬੇਟਾ ਦੇਵਿਕ ਕੋਹਲੀ ਅਤੇ ਬੇਟੀ ਰਾਧਿਆ ਨੂੰ ਛੱਡ ਗਿਆ ਹੈ। In Jalandhar, the husband committed suicide on the pretext of going to the bathroom to his wife, seeing the deceased, everyone was shocked 2,564 You Might Also Like जालंधर डी.सी. जसप्रीत सिंह का तबादला, इस अधिकारी को सौंपी कमान May 22, 2023 पंजाब सरकार ने 5, 6 और 7 सितंबर को किया छुट्टी का ऐलान, लगातार 3 छुट्टियां September 2, 2025 सरेबाजार दिन दिहाड़े जालंधर में युवकों ने तेजधार हथियारों से युवक को किया लहूलुहान February 20, 2024 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.