ਗੁਰਦੁਆਰਾ ਸਾਹਿਬ ‘ਚ ਚਾਹ ਦੇ ਲੰਗਰ ਦੌਰਾਨ ਹੋ ਗਈ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰ ਨਾਲ ਵੱਢ’ਤਾ ਨੌਜਵਾਨ Post author:Ramesh Kumar Post published:August 6, 2024 Post category:Crime / Frontline news channel / Murder / Rayyia Post comments:0 Comments ਰਈਆ (ਨਵਦੀਪ)- ਪੰਜਾਬ ‘ਚ ਵੱਢ-ਵਡਾਂਗੇ ਤੇ ਲੜਾਈ-ਝਗੜੇ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਅਜਿਹੀ ਅਣਸੁਖਾਵੀਂ ਘਟਨਾ ਹੁੰਦੀ ਹੀ ਰਹਿੰਦੀ ਹੈ। ਅਜਿਹੀ ਹੀ ਇਕ ਹੋਰ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਰਦੁਆਰੇ ਲੱਗੇ ਲੰਗਰ ‘ਚ ਚਾਹ ਲੈਣ ਗਏ ਨੌਜਵਾਨ ‘ਤੇ ਗੁਰਦੁਆਰੇ ਦੇ ਨਿਹੰਗ ਵੱਲੋਂ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਦਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਟਾਰੀ ਦੀ ਹੈ, ਜਿੱਥੇ ਮੱਸਿਆ ਦੇ ਮੌਕੇ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਸੀ। ਇਸ ਦੌਰਾਨ ਪਿੰਡ ਦਾ ਇਕ ਨੌਜਵਾਨ ਉੱਥੋਂ ਚਾਹ ਲੈਣ ਗਿਆ ਤਾਂ ਉੱਥੇ ਮੌਜੂਦ ਇਕ ਨਿਹੰਗ ਸਿੰਘ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਨੌਜਵਾਨ ਦਾ ਗੁੱਟ ਵੱਢਿਆ ਗਿਆ ਹੈ ਤੇ ਉਸ ਦੀਆਂ ਲੱਤਾਂ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਹ ਲਹੂ-ਲੁਹਾਨ ਹਾਲਤ ‘ਚ ਪਿਆ ਹੋਇਆ ਸੀ। ਉਸ ਦੇ ਹੱਕ ‘ਚ ਪੂਰਾ ਪਿੰਡ ਉਸ ਨੂੰ ਇਨਸਾਫ਼ ਦਿਵਾਉਣ ਲਈ ਇਕੱਠਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਬੀਤੇ ਦਿਨੀਂ ਆਈ ਬਾਰਿਸ਼ ਕਾਰਨ ਉਸ ਦਾ ਮਕਾਨ ਵੀ ਡਿੱਗ ਚੁੱਕਾ ਹੈ। ਉਸ ਦੀ ਮਾਂ _ਅੱਖਾਂ_ ਤੋਂ ਨਹੀਂ ਦੇਖ ਸਕਦੀ। ਗਰੀਬ ਦੇ ਪਰਿਵਾਰ ਦਾ ਪੁੱਤ ਦੀ ਇਹ ਹਾਲਤ ਦੇਖ ਕੇ ਰੋ-ਰੋ ਕੇ ਬੁਰਾ ਹਾਲ ਹੈ। A major incident took place during tea langar in Gurdwara Sahib, Nihang killed a youth with a sword. 1,812 You Might Also Like जालन्धर में गन प्वाइंट पर लूट, बेकरी मालिक से कैश छीन हुए फरार May 15, 2022 CM भगवंत मान द्वारा जारी एंटी करप्शन हेल्पलाइन नंबर पर एक हफ्ते में पहुंची इतनी शिकायतें March 30, 2022 पादरी की घिनौनी करतूत की शिकार हुई महिला को लेकर आई बड़ी खबर March 24, 2025 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
CM भगवंत मान द्वारा जारी एंटी करप्शन हेल्पलाइन नंबर पर एक हफ्ते में पहुंची इतनी शिकायतें March 30, 2022