ਬੱਚਿਆਂ ਨੂੰ ਸਕੂਲ ਛੱਡਣ ਗਏ ਬਾਪ ਦੀ ਦਰਖ਼ਤ ਨਾਲ ਲਟਕਦੀ ਹੋਈ ਲਾਸ਼ ਮਿਲੀ, ਇਲਾਕੇ ਚ ਫੈਲੀ ਸਨਸਨੀ Post author:Ramesh Kumar Post published:December 23, 2023 Post category:Crime / Death / Frontline news channel / Jalandhar / Phagwara Post comments:0 Comments ਫਗਵਾੜਾ 23 ਦਿਸੰਬਰ (ਰਮੇਸ਼ ਕੁਮਾਰ)- ਫਗਵਾੜਾ ਦੇ ਪਿੰਡ ਖਜੂਰਲਾਂ ’ਚ ਦੋ ਬੱਚਿਆਂ ਦੇ ਪਿਤਾ ਦੀ ਲਾਸ਼ ਦਰੱਖਤ ਨਾਲ ਲਟਕਦੀ ਹਾਲਤ ’ਚ ਮਿਲਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਮੌਕੇ ’ਤੇ ਮੌਜੂਦ ਫਗਵਾੜਾ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਵਤਾਰ ਨਾਥ ਪੁੱਤਰ ਲੇਟ ਲਾਲ ਚੰਦ ਵਾਸੀ ਪਿੰਡ ਖਜੂਰਲਾਂ, ਤਹਿਸੀਲ ਫਗਵਾੜਾ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਨਾਥ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਹੈ। ਉਹ ਘਰੋਂ ਰੋਟੀ ਖਾਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਸੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਵਤਾਰ ਨਾਥ ਦੀ ਲਾਸ਼ ਦਰੱਖਤ ਨਾਲ ਫਾਂਸੀ ਲਗੀ ਹਾਲਤ ‘ਚ ਲਟਕੀ ਹੋਈ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੂਰਾ ਮਾਮਲਾ ਕੀ ਹੈ। ਦੂਜੇ ਪਾਸੇ ਪੁਲਸ ਇਸ ਮਾਮਲੇ ਨੂੰ ਖੁਦਕੁਸ਼ੀ ਦੱਸ ਰਹੀ ਹੈ। ਪੁਲਸ ਨੇ ਮ੍ਰਿਤਕ ਅਵਤਾਰ ਨਾਥ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। The children left school and found the dead body of the father hanging from the tree, a sensation spread in the area 2,424 You Might Also Like पंजाब के स्कूलों में गर्मी की छुट्टियों को लेकर आ गई बड़ी खबर, पढ़ें. April 25, 2025 दिव्य ज्योति जाग्रति संस्थान द्वारा ढिलवां, रामामंडी, जालंधर में जागरण का आयोजन किया गया। December 1, 2023 पंजाब में कांग्रेस नेताओं को सताने लगी यह चिंता, बढ़ाना ही पड़ेगा AAP के साथ हाथ December 8, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
दिव्य ज्योति जाग्रति संस्थान द्वारा ढिलवां, रामामंडी, जालंधर में जागरण का आयोजन किया गया। December 1, 2023