ਜਲੰਧਰ ਦੇ ਇਸ ਇਲਾਕੇ ਵਿੱਚ ਸਕੂਲ ਵਿਦਿਆਰਥਣ ਦੀ 24 ਘੰਟਿਆਂ ਬਾਅਦ ਸੜੀ ਹੋਈ ਲਾਸ਼ ਮਿਲੀ Post author:Ramesh Kumar Post published:December 13, 2023 Post category:Crime / Frontline news channel / Jalandhar / Kidnapping / Murder Post comments:0 Comments 13 ਦਿਸੰਬਰ (ਰਮੇਸ਼ ਕੁਮਾਰ) ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਖੇ ਅਰਜੁਨ ਨਗਰ ਨੇੜੇ 18 ਸਾਲਾ ਕੁੜੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕਾ ਦੀ ਪਛਾਣ ਰਾਗਿਨੀ ਪੁੱਤਰੀ ਕਿਸ਼ੋਰੀ ਲਾਲ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਆਦਰਸ਼ ਨਗਰ ਦੇ ਸਰਕਾਰੀ ਸਕੂਲ ਦੀ 10ਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ 24 ਘੰਟਿਆਂ ਤੋਂ ਲਾਪਤਾ ਸੀ। ਜਾਣਕਾਰੀ ਮੁਤਾਬਕ ਰਾਗਿਨੀ ਮੰਗਲਵਾਰ ਨੂੰ ਰੋਜ਼ਾਨਾ ਵਾਂਗ ਸਾਈਕਲ ‘ਤੇ ਸਕੂਲ ਗਈ ਸੀ ਅਤੇ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੇ ਕੁੜੀ ਦੇ ਲਾਪਤਾ ਹੋਣ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੀ ਲਾਸ਼ ਅਰਜੁਨ ਨਗਰ ਵਿਖੇ ਉਸ ਦੇ ਘਰ ਕੋਲੋਂ ਹੀ ਬਰਾਮਦ ਕੀਤੀ ਗਈ ਹੈ। ਉਸ ਦੀ ਲਾਸ਼ ਪੂਰੀ ਤਰ੍ਹਾਂ ਸੜੀ-ਗਲੀ ਹੋਈ ਸੀ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 2,650 You Might Also Like लुटेरों ने Jeweler की दुकान को बनाया निशाना, जांच में जुटी पुलिस January 18, 2023 रूह कंपा देने वाला मामला, कलयुगी मां ने अपने ही मासूम बेटे को उतारा मौत के घाट April 3, 2024 ”आप” विधायक ने पत्नी के खिलाफ दर्ज करवाई शिकायत, लगाए गंभीर आरोप September 10, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.