ਜਲੰਧਰ ਵਿੱਚ ਭਿਆਨਕ ਸੜਕ ਹਾਦਸੇ ਵਿਚ ਕਾਰ ਦੇ ਉੜੇ ਪਰਖੱਚੇ। ਮੌਕੇ ਤੇ ਇੱਕ ਦੀ ਮੌਤ। Post author:Ramesh Kumar Post published:October 28, 2023 Post category:Accident / Death / Frontline news channel / Jalandhar Post comments:0 Comments 28 ਅਕਤੂਬਰ (ਰਮੇਸ਼ ਕੁਮਾਰ) ਬਿਧੀਪੁਰ ਫਾਟਕ ਨੇੜੇ ਨੈਸ਼ਨਲ ਹਾਈਵੇ ‘ਤੇ ਖੜ੍ਹੇ ਤੇਲ ਟੈਂਕਰ ਨਾਲ ਅੰਮ੍ਰਿਤਸਰ ਤੋਂ ਆ ਰਹੇ ਇਕ ਵਾਹਨ ਦੀ ਟੱਕਰ ਹੋ ਗਈ। ਅੰਮ੍ਰਿਤਸਰ ਤੋਂ ਆ ਰਹੇ ਵਾਹਨ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਹਾਦਸੇ ਤੋਂ ਬਾਅਦ ਗੱਡੀ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਸੱਤਿਆਪਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੇ ਥਾਣਾ ਮਕਸੂਦਾਂ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਮ੍ਰਿਤਕ ਨੂੰ ਗੱਡੀ ‘ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਸਥਿਤੀ ਨੂੰ ਦੇਖਦਿਆਂ ਜਾਪਦਾ ਹੈ ਕਿ ਤੇਲ ਟੈਂਕਰ ਪਹਿਲਾਂ ਹੀ ਕਿਸੇ ਖਰਾਬੀ ਕਾਰਨ ਖੜ੍ਹਾ ਸੀ ਤੇ ਅੰਮ੍ਰਿਤਸਰ ਤੋਂ ਆ ਰਹੀ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਤੋਂ ਕੰਟਰੋਲ ਨਹੀਂ ਹੋ ਪਾਈ। In a terrible road accident in Jalandhar, parts of the car were blown up. One died on the spot. 1,619 You Might Also Like पंजाब में 25 तक बंद रहेंगे स्कूल और कॉलेज। कोरोना की तीसरी लहर में पहली बार 24 घंटे में 22 मौतें January 16, 2022 जालन्धर में नेशनल हाईवे पर भयानक हादसा, AAP कार्यकर्ता की दर्दनाक मौ’त May 20, 2024 Big News : रातों-रात दिल्ली पहुंचे पंजाब के सभी मंत्री और विधायक April 16, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
पंजाब में 25 तक बंद रहेंगे स्कूल और कॉलेज। कोरोना की तीसरी लहर में पहली बार 24 घंटे में 22 मौतें January 16, 2022