Jalandhar News: ਵਿਦੇਸ਼ ‘ਚ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਪੰਜਾਬ ‘ਚ ਰਹਿੰਦੀ ਪਤਨੀ ਤੇ ਸੱਸ ਦਾ ਕਰਵਾਇਆ ਕਤਲ Post author:Ramesh Kumar Post published:October 18, 2023 Post category:Crime / Frontline news channel / Jalandhar / Murder Post comments:0 Comments 18 ਅਕਤੂਬਰ (ਰਮੇਸ਼ ਕੁਮਾਰ) ਜਲੰਧਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਿਸ਼ਤਿਆਂ ਦਾ ਖੂਨ ਹੋਇਆ ਹੈ। ਜੀ ਹਾਂ ਇੱਕ ਜਵਾਈ ਵੱਲੋਂ ਆਪਣੀ ਪਤਨੀ ਅਤੇ ਸੱਸ ਨੂੰ ਖੌਫਨਾਕ ਮੌਤ ਦਿੱਤੀ ਗਈ ਹੈ, ਜਿਸ ਨੂੰ ਸੁਣ ਕੇ ਅਤੇ ਦੇਖਕੇ ਲੋਕਾਂ ਦੇ ਲੂ ਕੰਡੇ ਖੜੇ ਹੋ ਗਏ। ਜਲੰਧਰ ਜ਼ਿਲ੍ਹੇ ਦੇ ਅਮਨ ਐਨਕਲੇਵ ਪਿੰਡ ਭੋਜੋਵਾਲ ਵਿੱਚ ਇੱਕ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਹਨ। ਜਿਨ੍ਹਾਂ ਨੇ ਘਰ ‘ਚ ਦਾਖਲ ਹੋ ਕੇ ਉਥੇ ਰਹਿ ਰਹੀ ਮਾਂ-ਧੀ ਨੂੰ ਗੋਲੀਆਂ ਮਾਰ ਕੇ ਸਾੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਥਾਣੇ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਡੀਐਸਪੀ ਵਿਜੇ ਕੰਵਰਪਾਲ ਨੇ ਦੱਸਿਆ ਕਿ ਗੁਰਦਾਸ ਸਿੰਘ ਅਮਨ ਐਨਕਲੇਵ ਵਿੱਚ ਆਪਣੀ ਧੀ ਅਤੇ ਪਤਨੀ ਨਾਲ ਰਹਿੰਦਾ ਸੀ। ਗੁਰਦਾਸ ਸਿੰਘ ਦਾ ਜਵਾਈ ਜਸਪ੍ਰੀਤ ਸਿੰਘ ਜੋ ਅਮਰੀਕਾ ਰਹਿੰਦਾ ਹੈ। ਉਸ ਨੇ ਹੀ ਕੁਝ ਲੋਕਾਂ ਨੂੰ ਸੁਪਾਰੀ ਦੇ ਕੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ। ਡੀਐਸਪੀ ਨੇ ਦੱਸਿਆ ਕਿ ਹਮਲਾ ਕਰਨ ਆਏ ਹਮਲਾਵਰਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢੱਕੇ ਹੋਏ ਸਨ। ਗੁਰਪ੍ਰੀਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਉਸ ਵੱਲੋਂ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। Jalandhar News: The son-in-law who was living abroad killed his wife and mother-in-law living in Punjab by giving them betel nuts 3,274 You Might Also Like जालंधर पहुंची Covishield Vaccine,कल 140 से अधिक स्थानों पर लगेगा Camp July 2, 2021 पत्नी, बच्चे, सास-ससुर को जिंदा जलाने वाले शख्स ने उठाया खौफनाक कदम October 19, 2022 कैप्टन अमरिंदर सिंह ने जारी की पंजाब लोक कांग्रेस के उम्मीदवारों की तीसरी सूची January 29, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.