Jalandhar: ਘਰ ਵਿੱਚ ਜੋਤ ਜਗਾਉਣ ਮਗਰੋਂ ਘਰ ਨੂੰ ਲੱਗੀ ਅੱਗ। ਸਾਰਾ ਸਮਾਨ ਹੋਇਆ ਸੜ ਕੇ ਸੁਆਹ। Post author:Ramesh Kumar Post published:July 29, 2023 Post category:Fir / Frontline news channel / Jalandhar Post comments:0 Comments ਜਲੰਧਰ (ਰਮੇਸ਼ ਕੁਮਾਰ)- ਜਲੰਧਰ ਦੇ ਗਾਜ਼ੀ ਗੁੱਲਾ ਸਥਿਤ ਲਕਸ਼ਮੀ ਪੈਲੇਸ ਨੇੜੇ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨਿਊ ਗੋਪਾਲ ਨਗਰ ਦੇ ਚੱਪਲਾਂ ਦੇ ਵਪਾਰੀ ਅਸ਼ੋਕ ਕੁਮਾਰ ਦੇ ਘਰ ਵਿੱਚ ਜੋਤ ਜਗਾਉਣ ਸਮੇਂ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਔਰਤ ਨੇ ਮੰਦਿਰ ‘ਚ ਜੋਤ ਜਗਾਈ ਸੀ। ਜੋਤ ਜਗਾਉਣ ਮਗਰੋਂ ਉਹ ਆਪਣੇ ਬੇਟੇ ਨਾਲ ਕਿਸੇ ਕੰਮ ਦੇ ਸਿਲਸਿਲੇ ‘ਚ ਬਾਜ਼ਾਰ ਚਲੀ ਗਈ ਤਾਂ ਘਰ ‘ਚ ਜੋਤ ਨਾਲ ਪਏ ਕੱਪੜਿਆਂ ਨੂੰ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਨੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਬੁਝਾਊ ਵਿਭਾਗ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ‘ਤੇ ਫਾਇਰ ਵਿਭਾਗ ਦੀਆਂ 5 ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਜੁਟੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਬੁਝਾਊ ਵਿਭਾਗ ਦੇ 3 ਕਰਮਚਾਰੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਮਨਿੰਦਰ ਕੁਮਾਰ ਜੱਸੀ, ਅਭੀ ਗਿੱਲ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਕੱਚੇ ਮੁਲਾਜ਼ਮ ਹਨ। ਅੱਗ ‘ਚ ਝੁਲਸਣ ਤੋਂ ਬਾਅਦ ਵੀ ਤਿੰਨੋਂ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਸਨ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਹਾਦਸੇ ‘ਚ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। Jalandhar: Fire broke out in the house after lighting a fire in the house. All the stuff was burnt to ashes. 2,209 You Might Also Like पीएम मोदी पांच नवंबर को आएंगे डेरा ब्यास, बाबा गुरिंदर सिंह से करेंगे मुलाकात November 3, 2022 जालन्धर के Main Chowk पर बड़ा हादसा, खौफनाक मंजर की तस्वीरें आई सामने April 26, 2024 जालंधर और फगवाड़ा में लांच हुआ जियो 5G January 31, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.