ਜਲੰਧਰ ਦੇ ਇਸ ਇਲਾਕ਼ੇ ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ। ਮੁਲਜ਼ਮ ਨੇ ਵੀਡਿਉ ਬਣਾ ਕੇ ਆਪਣੀ ਮਾਂ ਨੂੰ ਭੇਜੀ Post author:Ramesh Kumar Post published:September 14, 2023 Post category:Crime / Frontline news channel / Jalandhar / Noormahal Post comments:0 Comments 14 ਸਿਤੰਬਰ (ਰਮੇਸ਼ ਕੁਮਾਰ) ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਥਾਣੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਖਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਰਪ੍ਰੀਤ ਨਾਂ ਦੇ ਵਿਅਕਤੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਇੰਨਾ ਹੀ ਨਹੀਂ ਸਗੋਂ ਬੇਅਦਬੀ ਕਰਨ ਮਗਰੋਂ ਇਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਵੀ ਭੇਜੀ। ਉਕਤ ਵਿਅਕਤੀ ਨੇ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਇਹ ਕਹਿ ਕੇ ਭੇਜੀ ਕਿ ਤੁਸੀਂ ਗੁਟਕਾ ਸਾਹਿਬ ਸਾਹਿਬ ਪੜ੍ਹਦੇ ਸੀ, ਮੈਂ ਇਸ ਨੂੰ ਸਾੜ ਦਿੱਤਾ ਹੈ। ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਸ ਖ਼ਿਲਾਫ਼ ਧਾਰਾ 295 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। Gutka Sahib was desecrated in this area of Jalandhar. The accused made a video and sent it to his mother 2,040 You Might Also Like महाराष्ट्र से शिव सेना बाल ठाकरे राष्ट्रिय संगठक पहुंचे जालंधर , विधानसभा चुनाव 2022 की रणनीति की स्पष्ट June 23, 2021 रंजिश के चलते युवक पर जानलेवा हमला, घटना सी.सी.टी.वी. में कैद (तस्वीरें) August 19, 2022 ”आप” को झटका, डा. माली ने दिया भाजपा उम्मीदवार को समर्थन, थाम सकते हैं भाजपा का दामन January 23, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
महाराष्ट्र से शिव सेना बाल ठाकरे राष्ट्रिय संगठक पहुंचे जालंधर , विधानसभा चुनाव 2022 की रणनीति की स्पष्ट June 23, 2021
”आप” को झटका, डा. माली ने दिया भाजपा उम्मीदवार को समर्थन, थाम सकते हैं भाजपा का दामन January 23, 2022